Thursday, 19 January 2017

ਸਾਖੀ ਗੁਰੂ ਅਰਜਨ ਦੇਵ ਜੀ ।

ਸਾਖੀ ਗੁਰੂ ਅਰਜਨ ਦੇਵ ਜੀ

ਕਿਰਪਾ ਕਰਕੇ ਇਹ ਸਾਖੀ ਜਰੂਰ ਪੜੋ ਜੀ ਇੱਕ ਵੀਰ ਨੇ ਮੈਨੂੰ ਇਹ ਸਾਖੀ ਅੰਗਰੇਜੀ ਵਿੱਚ ਭੇਜੀ ਸੀ ਅਤੇ ਮੈ ਇਸ ਨੂੰ ਪੰਜਾਬੀ ਵਿੱਚ ਲਿਖਿਆ
ਇਕ ਵਾਰ ਗੁਰੂ ਅਰਜਨ ਦੇਵ ਜੀ ਇਕ ਪਿੰਡ ਗਏ
ਪਿੰਡ ਦਾ ਹਰ ਇੱਕ ਬੰਦਾ ਗੁਰੂ ਜੀ ਨੂੰ ਕਹਿਣ ਲੱਗਾ ਕੀ ਤੁਸੀ ਮੇਰੇ ਘਰ ਆ ਕੇ ਪਰਸ਼ਾਦਾ ਸਕੋ
ਗੁਰੂ ਅਰਜਨ ਦੇਵ ਜੀ ਨੇ ਕਿਹਾ ਕੀ ਅਸੀ ਕਿਸੇ ਨੂੰ ਵੀ ਨੀ ਨਰਾਜ ਕਰਨਾ ਅਸੀ ਇਸ ਪਿੰਡ ਪੂਰਾ ਇੱਕ ਮਹਿਨਾ ਰਹਾਗੇ ਪਿੰਡ ਦੇ ਸਰਪੰਚ ਨੇ ਪਿੰਡ ਦੇ ਹਰ ਘਰ ਦੀ ਇਕ ਲਿਸਟ ਬਣਾ ਲਈ
ਪੰਦਰਾਂ ਤੋ ਵੀਹ ਦਿਨ ਲੱਗ ਗਏ ਗੁਰੂ ਜੀ ਨੂੰ ਉਸ ਪਿੰਡ ਵਿੱਚ
ਫਿਰ ਇਕ ਦਿਨ
ਸਰਪੰਚ ਨੇ ਇਕ ਮੁੰਡੇ ਨੂੰ ਅਵਾਜ ਮਾਰੀ
ਸਰਪੰਚ :  ਸੁਣ ਸਮਨ....!
ਸਮਨ:   ਹਾਂਜੀ ਸਰਪੰਚ ਜੀ ..
ਸਰਪੰਚ :   ਪੁੱਤਰ ਜਿਹੜੀ ਮੈਂ ਲਿਸਟ ਬਣਾਈ ਹੈ ਇਹਦੇ ਹਿਸਾਬ ਨਾਲ ਕੱਲ ਨੂੰ ਗੁਰੂ ਅਰਜਨ ਦੇਵ ਜੀ ਦੀ ਪ੍ਰਸ਼ਾਦਾ ਸੱਕਣ ਦੀ ਵਾਰੀ ਤੁਹਾਡੇ ਘਰ ਹੈ ਕੱਲ ਸਾਰੀ ਸੰਗਤ ਤੁਹਾਡੇ ਘਰ ਪ੍ਰਸ਼ਾਦਾ ਸੱਕਣ ਗੇ 
ਤੁਸੀ ਆਪਣੇ ਘਰ ਲੰਗਰ ਪਕਾਉਣ ਦੀ ਤਿਆਰੀ ਕਰੋ ਤੇ ਜੋ ਵੀ ਸਮਾਨ ਚਾਹੀਦਾ ਹੈ ਲੈ ਕੇ ਰੱਖ ਲਵੋ
ਸੰਮਨ:  ਜੀ ਠੀਕ ਹੈ ਜੀ ਮੈ ਬਾਪੂ ਜੀ ਨਾਲ ਗੱਲ ਕਰ ਲੈਨਾਂ
ਇਹ ਕਹਿ ਕੇ ਸਮਨ ਆਪਣੇ ਘਰ ਵੱਲ ਤੁਰ ਪਿਆ
ਸਮਨ ਆਪਣੇ ਘਰ ਗਿਆ ਅੱਗੇ ਉਸ ਦੇ ਬਾਪੂ ਜੀ ਜਿਨਾ ਦਾ ਨਾਮ ਮੂਸਾ ਹੈ ਉਹ ਬੈਠੇ ਨੇ
ਸਮਨ :  ਬਾਪੂ ਜੀ
ਮੂਸਾ:  ਹਾ ਪੁੱਤਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਆਇਆ ?
ਸਮਨ :  ਹਾ ਜੀ ਬਾਪੂ ਜੀ ਤੇ ਰਾਹ ਵਿੱਚ ਸਰਪੰਚ ਜੀ ਮਿਲੇ ਸੀ ਉਹਨਾ ਦਾ ਕਹਿਣਾ ਹੈ ਕੇ ਗੁਰੂ ਜੀ ਕੱਲ ਸਾਡੇ ਘਰ ਪ੍ਰਸ਼ਾਦਾ ਸੱਕਣ ਗੇ
ਮੂਸਾ :  ਇਹ ਤਾ ਬਹੁਤ ਖੁਸੀ ਦੀ ਗੱਲ ਹੈ ਪੁੱਤਰ
ਸਮਨ: ਉਹ ਤਾ ਠੀਕ ਹੈ ਬਾਪੂ ਜੀ ਪਰ ਗੁਰੂ ਜੀ ਦੇ ਨਾਲ 35-40 ਸਿੱਖ ਹੋਰ ਵੀ ਨੇ ਹੋਰ ਵੀ ਬਹੁਤ ਸੰਗਤ ਹੋਵੇਗੀ ਪਰ ਸਾਡੇ ਕੋਲ ਏਨਾ ਪੈਸਾ ਨਹੀ ਕੀ ਗੁਰੂ ਜੀ ਨੂੰ ਪ੍ਰਸ਼ਾਦਾ ਛਕਾ ਸੱਕੀਏ
ਮੂਸਾ: (ਕੁਝ ਸੋਚ ਕੇ) ਹਾ ਪੁੱਤ ਇਹ ਗੱਲ ਤਾ ਠੀਕ ਹੈ ਸਾਡੇ ਘਰ ਦੀ ਹਾਲਤ ਤਾ ਬਹੁਤ ਗਰੀਬੀ ਵਾਲੀ ਹੈ ਅਸੀ ਏਨਾ ਖਰਚਾ ਕਿਥੋਂ ਕਰਾਂਗੇ ?
ਸਮਨ : ਬਾਪੂ ਜੀ ਗੁਰੂ ਅਰਜਨ ਦੇਵ ਜੀ ਰੱਬ ਦਾ ਰੂਪ ਨੇ ਜੇ ਉਹ ਸਾਡੇ ਘਰੋ ਪ੍ਰਸ਼ਾਦਾ ਸਕੇ ਬਿਨਾ ਚਲੇ ਗਏ ਤਾ ਇਹ ਤਾ ਪਾਪ ਹੋਵੇਗਾ ਬਹੁਤ ਮੈਂ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣ ਲਈ ਕੁਝ ਵੀ ਕਰ ਸਕਦਾ
ਮੂਸਾ:  ਪੁੱਤਰ ਕੀ ਪਿੰਡ ਦੀ ਹੱਟੀ ਵਾਲਾ ਸਾਹੁਕਾਰ ਸਾਨੂੰ ਸੌਦਾ ਉਧਾਰ ਨਾ ਦੇਓ
ਸਮਨ:  ਨਹੀ ਬਾਪੂ ਜੀ ਉਹ ਬਿਲਕੁਲ ਉਧਾਰ ਨੀ ਕਰਦਾ ਪਰ ਬਾਪੂ ਜੀ, ਇਕ ਕੰਮ ਹੋ ਸਕਦਾ ਕਿਉ ਨਾ ਆਪਾ ਦੋਨੋ ਰਾਤ ਨੂੰ ਸਾਹੂਕਾਰ ਦੀ ਹੱਟੀ ਤੋ ਸਮਾਨ ਚੋਰੀ ਕਰ ਲਿਆਈਏ
ਮੂਸਾ:  ਪਰ ਪੁੱਤਰ ਇਹ ਤਾ ਚੋਰੀ ਹੋਵੇਗੀ ਕੀ ਚੋਰੀ ਕਰਕੇ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣਾ ਠੀਕ ਹੋਵੇਗਾ ??
ਸਮਨ:  ਨਹੀ ਬਾਪੂ ਜੀ ਚੋਰੀ ਨਹੀ ਅਸੀ ਸਿਰਫ ਓਨਾ ਹੀ ਸਮਾਨ ਚੋਰੀ ਕਰਾਂਗੇ ਜਿੰਨੇ ਕੁ ਦੀ ਜਰੂਰਤ ਹੋਵੇਗੀ
ਮੂਸਾ: ਠੀਕ ਹੈ ਪੁੱਤਰ ਪਰ ਅਸੀ ਲੋੜ ਤੋ ਜਿਆਦਾ ਸਮਾਨ ਬਿਲਕੁਲ ਨੀ ਚੋਰੀ ਕਰਨਾ
ਸਮਨ: ਜੀ ਅੱਛਾ
ਫਿਰ ਉਹ ਦੋਨੋ ਪਿਓ ਪੁੱਤ ਰਾਤ ਨੂੰ ਸਾਹੂਕਾਰ ਦੀ ਹੱਟੀ ਤੋ ਸਮਾਨ ਚੋਰੀ ਕਰਨ ਚਲੇ ਗਏ ਇਹਨਾ ਨੇ ਬੜੀ ਸਕੀਮ ਨਾਲ ਪਹਿਲਾ ਦੁਕਾਨ ਦੀ ਕੰਧ ਤੋੜੀ ਅਤੇ ਦੁਕਾਨ ਵਿੱਚ ਵੜ ਗਏ ਜਦ ਲੋੜ ਕੁ ਜਿਨਾ ਸਮਾਨ ਉਹਨਾ ਨੇ ਚੋਰੀ ਕਰ ਲਿਆ ਤੇ ਪਹਿਲਾ ਮੂਸਾ ਦੁਕਾਨ ਤੋ ਬਾਹਰ ਨਿਕਲਿਆ ਜਦ ਸਮਨ ਬਾਹਰ ਨਿਕਲਣ ਲੱਗਿਆ ਤਾ ਉਹਦਾ ਸਰੀਰ ਕੰਧ ਵਿੱਚ ਫਸ ਗਿਆ ਉਹਦੇ ਤੋ ਬਾਹਰ ਨਹੀ ਨਿਕਲਿਆ ਜਾ ਰਿਹਾ ਸੀ
ਏਨੇ ਚਿਰ ਨੂੰ ਪਿੰਡ ਵਿਚ ਰੌਲਾ ਪੈ ਗਿਆ ਕੇ ਚੋਰ ਸਾਹੂਕਾਰ ਦੀ ਦੁਕਾਨ ਵਿੱਚ ਚੋਰੀ ਕਰ ਰਹੇ ਨੇ ਸਾਰੇ ਲੋਕ ਹਥਿਆਰ ਲੈ ਕੇ ਦੁਕਾਨ ਵੱਲ ਭੱਜੇ ਆ ਰਹੇ ਸੀ ਮੂਸਾ ਨੇ ਆਪਣੇ ਪੁੱਤਰ ਸਮਨ ਨੂੰ ਬਾਹਰ ਖਿਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬੁਰੀ ਤਰਾ ਕੰਧ ਵਿੱਚ ਫਸ ਗਿਆ ਸੀ
ਮੂਸਾ: ਪੁੱਤਰ ਹੁਣ ਕੀ ਹੋਵੇਗਾ ਪਿੰਡ ਵਾਲਿਆ ਨੂੰ ਪਤਾ ਲੱਗ ਜਾਣਾ ਕਿ ਅਸੀ ਗੁਰੂ ਜੀ ਦੇ ਲੰਗਰਾ ਲਈ ਚੋਰੀ ਕੀਤੀ ਲੋਕ ਸਾਡੀ ਬੇਇਜਤੀ ਕਰਨ ਗੇ
ਸਮਨ:  ਨਹੀ ਬਾਪੂ ਜੀ, ਬੇਇਜਤੀ ਤੇ ਤਾ ਕਰਨਗੇ ਜੇ ਉਹਨਾ ਨੂੰ ਪਤਾ ਲੱਗੂ ਕਿ ਚੋਰ ਕੌਣ ਹੈ
ਮੂਸਾ: ਪਰ ਪੁੱਤਰ ਤੂੰ ਕੰਧ ਵਿੱਚ ਫਸ ਗਿਆ ਏ ਤੂੰ ਹੁਣ ਬਾਹਰ ਨਹੀ ਨਿਕਲ ਸਕਦਾ ਪਿੰਡ ਵਾਲਿਆ ਨੇ ਤੈਨੂੰ ਫੜ ਲੈਣਾ ਹੈ
ਸਮਨ:  ਬਾਪੂ ਜੀ ਕਿਸੇ ਨੂੰ ਕੁਝ ਪਤਾ ਨਹੀ ਲੱਗਣਾ ਗੁਰੂ ਅਰਜਨ ਦੇਵ ਜੀ ਕੱਲ ਸਾਡੇ ਘਰ ਪ੍ਰਸ਼ਾਦਾ ਜਰੂਰ ਸੱਕਣਗੇ ਜੋ ਮਰਜੀ ਹੋ ਜਾਵੇ
ਮੂਸਾ: ਪਰ ਕਿਸ ਤਰਾ ਤੂੰ ਹੁਣ ਬਾਹਰ ਨਹੀ ਨਿਕਲ ਸਕਦਾ ਪਿੰਡ ਵਾਲਿਆ ਨੇ ਤੈਨੂੰ ਵੀ ਫੜ ਲੈਣਾ ਅਤੇ ਮੈਨੂੰ ਵੀ ਫੜ ਲੈਣਾ ਸਭ ਖਤਮ ਹੋ ਗਿਆ ਪੁੱਤ ਸਭ ਖਤਮ ਹੋ ਗਿਆ
ਸਮਨ : ਬਾਪੂ ਜੀ ਤੁਸੀ ਆਪਣੇ ਘਰ ਜਾਓ ਅਤੇ ਤਲਵਾਰ ਲੈ ਕੇ ਆਓ ਤੇ ਮੇਰਾ ਸਿਰ ਵੱਡ ਕੇ ਲੈ ਜਾਓ ਸਿਰ ਤੋ ਬਿਨਾ ਕੀ ਪਤਾ ਲੱਗਣਾ ਕੇ ਚੋਰ ਕੌਣ ਸੀ ਜਲਦੀ ਕਰੋ ਪਿਤਾ ਜੀ ਜਲਦੀ ਜਾਓ ਅਤੇ ਤਲਵਾਰ ਲੈ ਕੇ ਆਓ
ਮੂਸਾ :  ਨਹੀ ਪੱਤਰ ਮੈ ਇਸ ਤਰਾ ਨਹੀ ਕਰ ਸਕਦਾ ਮੈਂ ਆਪਣੇ ਜੁਆਨ ਪੁੱਤਰ ਦਾ ਸਿਰ ਕਿਵੇ ਵੱਡ ਦੇਵਾਂ
ਸਮਨ : ਪਿਤਾ ਜੀ ਇਹ ਗੱਲਾ ਸੋਚਣ ਦਾ ਵਖਤ ਨਹੀ ਹੈ ਤੁਸੀ ਬਸ ਜਲਦੀ ਜਾਵੋ ਅਤੇ ਤਲਵਾਰ ਨਾਲ ਮੇਰਾ ਸਿਰ ਵੱਡ ਦੇਵੋ
ਮੂਸਾ : ਤਲਵਾਰ ਲੈ ਕੇ ਆਇਆ ਅਤੇ ਆਪਣੇ ਪੁੱਤਰ ਦਾ ਸਿਰ ਵੱਡ ਕੇ ਆਪਣੇ ਨਾਲ ਆਪਣੇ ਘਰ ਲੈ ਗਿਆ
ਪਿੰਡ ਵਾਲੇ ਦੁਕਾਨ ਵਿੱਚ ਪਹੁੰਚੇ ਤਾ ਓਥੇ ਸਿਰਫ ਸਰੀਰ ਹੀ ਸੀ ਸਿਰ ਹੈ ਹੀ ਨਹੀ ਸੀ
ਪਿੰਡ ਵਾਲੇ ਵੀ ਡਰ ਗਏ ਅਤੇ ਆਪਣੇ ਆਪਣੇ ਘਰ ਵੱਲ ਭੱਜ ਗਏ ਮੂਸਾ ਮੌਕਾ ਵੇਖ ਕੇ ਆਪਣੇ ਪੁੱਤਰ ਦੀ ਬਿਨਾ ਸਿਰ ਵਾਲਾ ਸਰੀਰ ਚੁਕ ਕੇ ਘਰ ਲੈ ਗਿਆ ਅਤੇ ਲਿਆ ਕੇ ਮੰਜੇ ਤੇ ਪਾ ਦਿੱਤਾ ਉੱਤੇ ਉਸ ਦਾ ਵੇਸੈ ਹੀ ਸਿਰ ਰੱਖ ਦਿੱਤਾ
ਮੂਸਾ ਆਪਣੇ ਪੁੱਤ ਦੀ ਲਾਸ਼ ਕੋਲ ਬੈਠ ਕੇ ਸਾਰੀ ਰਾਤ ਰੋਂਦਾ ਰਿਹਾ ਜਦ ਅਗਲਾ ਦਿਨ ਚੱੜਿਆ ਤਾ ਮੂਸੇ ਨੇ ਜਿਹੜਾ ਸਮਾਨ ਰਾਤ ਚੋਰੀ ਕੀਤਾ ਸੀ ਉਸ ਦਾ ਲੰਗਰ ਤਿਆਰ ਕੀਤਾ ਕਿਸੇ ਨੂੰ ਕੁਝ ਵੀ ਸੱਕ ਨਾ ਹੋਣ ਦਿੱਤਾ ਗੁਰੂ ਅਰਜਨ ਦੇਵ ਜੀ ਉਸ ਦੇ ਘਰ ਆਏ ਤੇ ਮੰਜੇ ਉਪਰ ਬੈਠ ਗਏ ਮੂਸਾ ਉਹਨਾ ਲਈ ਪ੍ਰਸ਼ਾਦਾ ਲੈ ਕੇ ਆਇਆ
ਗੁਰੂ ਅਰਜਨ ਦੇਵ ਜੀ : ਮੂਸੇ ਅੱਜ ਤੇਰਾ ਪੁੱਤ ਸਮਨ ਨਹੀ ਨਜਰ ਆ ਰਿਹਾ ਕਿਧਰ ਗਿਆ ਹੈ
ਮੂਸਾ : ਮਹਾਰਾਜ ਜੀ ਸੁਮਨ ਅੰਦਰ ਸੌ ਰਿਹਾ
ਗੁਰੂ ਅਰਜਨ ਦੇਵ ਜੀ : ਸੌ ਰਿਹਾ ਹੈ ?
ਕੀ ਉਹਨੂੰ ਨੀ ਪਤਾ ਕਿ ਅਸੀ ਉਹਦੇ ਘਰ ਆਏ ਹਾ ਉਹਨੂੰ ਅਵਾਜ ਤਾ ਮਾਰੋ
ਮੂਸਾ:  ਜੀ ਉਹਨੂੰ ਪਤਾ ਹੈ ਤੁਹਾਡੇ ਆਉਣ ਦਾ ਪਰ ਅੱਜ ਉਹਦੀ ਤਬੀਅਤ ਕੁਝ ਠੀਕ ਨਹੀ ਹੈ
ਜਾਣੀ ਜਾਣ ਸਤਿਗੁਰੂ ਤਾ ਸਭ ਕੁਝ ਜਾਣਦੇ ਸੀ
ਗੁਰੂ ਅਰਜਨ ਦੇਵ ਜੀ : ਚੰਗਾ ਫਿਰ ਤੁਸੀ ਨੀ ਉਹਨੂੰ ਅਵਾਜ ਮਾਰਨੀ ਮੈਂ ਹੀ ਅਵਾਜ ਮਾਰਦਾ ਹਾ
ਪੁੱਤ ਸਮਨ ਬਾਹਰ ਆ
ਜਦ ਗੁਰੂ ਅਰਜਨ ਦੇਵ ਜੀ ਨੇ ਇਸ ਤਰਾ ਅਵਾਜ ਮਾਰੀ ਤਾ ਸਤਿਗੁਰੂ ਜੀ ਦੀ ਕਿਰਪਾ ਨਾਲ ਮੱਰਿਆ ਹੋਇਆ ਸਮਨ ਉਠ ਕੇ ਬਾਹਰ ਆ ਗਿਆ
ਮੂਸਾ ਗੁਰੂ ਜੀ ਚਰਨਾ ਵਿੱਚ ਡਿੱਗ ਪਿਆ
ਜਦ ਗੁਰੂ ਜੀ ਨੇ ਸਾਰੀ ਸੰਗਤ ਨੂੰ ਸਮਨ ਅਤੇ ਮੂਸੇ ਦੀ ਰਾਤ ਚੋਰੀ ਵਾਲੀ ਗੱਲ ਦੱਸੀ ਤਾ ਸਾਰੀ ਸੰਗਤ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ
ਧੰਨ ਹੈ ਮੂਸਾ ਜਿਸ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣ ਲਈ ਆਪਣੇ ਜਵਾਨ ਪੁੱਤ ਦਾ ਸਿਰ ਵੱਡ ਦਿੱਤਾ ਅਤੇ ਧੰਨ ਹੈ ਸਮਨ ਜਿਹਨੇ ਗੁਰੂ ਜੀ ਦੇ ਪਰਸ਼ਾਦੇ ਲਈ ਆਪਣਾ ਸਿਰ ਵਡਾ ਲਿਆ
ਏਨਾ  ਪਿਆਰ ਗੁਰੂ ਨਾਲ
ਇਹ ਸੀ ਸਮਨ ਅਤੇ ਮੂਸੇ ਦਾ ਗੁਰੂ ਜੀ ਲਈ ਪਿਆਰ
ਜਿਹਨੇ ਸਾਰੀ ਸਾਖੀ ਪੜ ਲਈ ਹੈ ਅਤੇ ਸਮਝ ਲਈ ਹੈ ਤਾ
ਕਿਰਪਾ ਕਰਕੇ ਜੇ ਤੁਹਾਡੇ ਦਿਲ ਵਿੱਚ ਵੀ ਗੁਰੂ ਜੀ ਲਈ ਪਿਆਰ ਹੈ ਤਾ ਸਾਖੀ ਸੇਅਰ ਜਰੂਰ ਕਰੋ
ਤੁਹਾਡੇ ਛੋਟੇ ਵੀਰ ਦੀ ਛੋਟੀ ਜਿਹੀ ਕੋਸ਼ਿਸ਼
ਵੱਧ ਤੋਂ ਵੱਧ ਸ਼ਿਅਰ ਕਰੋ।।

No comments:

Post a Comment