ਮੂਰਖ ਨੂੰ ਸਮਝਾਉਣਾ ਬੇਕਾਰ
ਇਕ ਵਾਰ ਇਕ ਮੂਰਖ ਵਪਾਰੀ ਨੇ ਘੋੜੇ ਦੇ ਇਕ ਪਾਸੇ ਦੋ ਮਣ ਕਣਕ ਦੀਆਂ ਬੋਰੀਆਂ ਲੱਦ ਦਿਤੀਆਂ ਤੇ ਦੂਜੇ ਪਾਸੇ ਦੋ ਮਣ ਰੇਤ ਦੀਆ ਬੋਰੀਆਂ ਲੱਦ ਦਿੱਤੀਆਂ ਤਾਂ ਜੋ ਵਜਨ ਬਰਾਬਰ ਹੋ ਜਾਵੇ ਤੇ ਘੋੜੇ ਨੂੰ ਤਕਲੀਫ ਨਾ ਹੋਵੇ ।ਇਕ ਗਰੀਬ ਆਦਮੀ ਨੇ.ਜੋ ਉਸਨੂੰ ਦਿਨ ਭਰ ਬੋਰੀਆਂ ਲੱਦ ਦੇ ਹੋਏ ਦੇਖ ਰਿਹਾ ਸੀ ,ਨੇ ਪੁੱਛਿਆ ,"ਸ੍ਰੀਮਾਨ ਇਹ ਤੁਸੀਂ ਕੀ ਕਰ ਰਹੇ ਹੋ ?" ਵਪਾਰੀ ਬੋਲਿਆ, "ਇਕ ਪਾਸੇ ਕਣਕ ਤੇ ਦੂਜੇ ਪਾਸੇ ਭਾਰ ਬਰਾਬਰ ਕਰਨ ਲਈ ਰੇਤ ਹੈ ।" ਉਹ ਆਦਮੀ ਕਹਿਣ ਲੱਗਾ ਅਗਰ ਦੋ ਮਣ ਕਣਕ ਨੂੰ ਇਕ ਮਣ ਇਕ ਪਾਸੇ ਤੇ ਇਕ ਮਣ ਦੂਜੇ ਪਾਸੇ ਪਾ ਲੈਂਦੇ ਤਾਂ ਕੀ ਹੋ ਜਾਣਾ ਸੀ ? ਘੋੜੇ ਵਾਲੇ ਨੇ ਕਿਹਾ ,"ਤੇਰੇ ਕੋਲ ਕਿੰਨੀ ਦੌਲਤ ਹੈ ?"
ਉਸਨੇ ਕਿਹਾ ਕੀ ਬਸ ਜਾਨ ਹੀ ਜਾਨ ਹੈ।ਤਾਂ ਘੋੜੇ ਵਾਲੇ ਨੇ ਕਿਹਾ ਮੇਰੇ ਨਾਲ ਗੱਲ ਨਾ ਕਰ ।ਕੀਤੇ ਮੈਂ ਵੀ ਤੇਰੇ ਵਰਗਾ ਗਰੀਬ ਨਾ ਹੋ ਜਾਵਾਂ ।ਆਪਣੀ ਅਕਲ ਤੇ ਬਦਕਿਸਮਤੀ ਆਪਣੇ ਕੋਲ ਰੱਖ ।
ਸੋ ਨਾਸਮਝ ਕਦੇ ਸਲਾਹ ਲੈਣ ਲਈ ਤਿਆਰ ਨੀ ਹੁੰਦੇ । ਇਸੀ ਤਰ੍ਹਾਂ ਸੰਤ ਮਹਾਪੁਰਸ਼ ਵੀ ਸਿਖਿਆ ਦਿੰਦੇ ਹਨ ਪਰ ਅਸੀਂ ਓਹਨਾ ਦੀ ਇਕ ਵੀ ਨੀ ਸੁਣਦੇ।
No comments:
Post a Comment